typing practicetypingstest.com

A calmer way to type faster

Punjabi PSSSB Practice 82

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Hard practice

About this typing paragraph

ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਧਰਮ ਦੇ ਨਵੇਂ ਗੁਰੂ ਸਨ, ਜਿਨ੍ਹਾਂ ਨੇ ਆਪਣੀ ਜਿੰਦਗੀ ਧਰਮ, ਸਚਾਈ, ਤੇ ਮਨੁੱਖਤਾ ਦੀ ਰੱਖਿਆ ਲਈ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਸੀ। ਬਚਪਨ ਦਾ ਨਾਮ ਤੇਗ ਮਲ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ "ਤੇਗ ਬਹਾਦਰ" ਨਾਮ ਮਿਲਿਆ ਕਿਉਂਕਿ ਉਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਤਲਵਾਰ ਨਾਲ ਅਸਾਧਾਰਣ ਬਹਾਦਰੀ ਦਿਖਾਈ। ਗੁਰੂ ਜੀ ਬਹੁਤ ਹੀ ਨਿਮਰ, ਧਿਆਨ-ਪਰਸਤ ਅਤੇ ਆਤਮਿਕ ਜੀਵਨ ਵਾਲੇ ਸਨ। ਉਹ ਹਮੇਸ਼ਾ ਸਾਦਗੀ, ਸਤਸੰਗ ਅਤੇ ਭਗਤੀ ਵਿੱਚ ਰਹਿੰਦੇ ਸਨ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੰਘਰਸ਼ ਅਤੇ ਸੇਵਾ ਦਾ ਪ੍ਰਤੀਕ ਸੀ। ਉਨ੍ਹਾਂ ਨੇ ਸਿੱਖਾਂ ਨੂੰ ਸਿੱਖਾਇਆ ਕਿ ਮਨੁੱਖ ਦਾ ਧਰਮ ਸਿਰਫ਼ ਆਪਣਾ ਹੀ ਨਹੀਂ, ਸਗੋਂ ਹੋਰਨਾਂ ਦੀ ਆਜ਼ਾਦੀ ਦੀ ਰੱਖਿਆ ਕਰਨਾ ਵੀ ਹੈ। ਜਦੋਂ ਮਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਪਰਿਵਰਤਿਤ ਕਰਨਾ ਸ਼ੁਰੂ ਕੀਤਾ, ਤਦ ਕਸ਼ਮੀਰ ਦੇ ਕਈ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਮਦਦ ਮੰਗੀ। ਗੁਰੂ ਜੀ ਨੇ ਇਹ ਸੁਣ ਕੇ ਕਿਹਾ - "ਜੇਕਰ ਮੇਰਾ ਬਲੀਦਾਨ ਇਨ੍ਹਾਂ ਦੀ ਆਜ਼ਾਦੀ ਬਚਾ ਸਕਦਾ ਹੈ, ਤਾਂ ਮੈਂ ਇਸ ਲਈ ਤਿਆਰ ਹਾਂ।" ਇਹ ਗੁਰੂ ਜੀ ਦੀ ਮਹਾਨਤਾ ਤੇ ਨਿਸ਼ਕਾਮਤਾ ਦਾ ਸਬੂਤ ਸੀ। ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਉਨ੍ਹਾਂ ਦੇ ਸਾਥੀਆਂ - ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ - ਨੂੰ ਬੇਹੱਦ ਕਠੋਰ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ, ਪਰ ਗੁਰੂ ਜੀ ਆਪਣੇ ਵਿਸ਼ਵਾਸ ਤੋਂ ਇਕ ਪਲ ਵੀ ਨਹੀਂ ਡਿਗੇ। ਅੰਤ ਵਿੱਚ, 24 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ। ਉਨ੍ਹਾਂ ਦਾ ਸਿਰ ਕੱਟ ਦਿੱਤਾ ਗਿਆ, ਪਰ ਉਨ੍ਹਾਂ ਦੇ ਅਡਿੱਗ ਵਿਸ਼ਵਾਸ ਨੇ ਸਦੀਵਾਂ ਲਈ ਧਰਮ ਦੀ ਲਾਜ ਰੱਖ ਲਈ। ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਧਰਮ ਨੂੰ ਨਵਾਂ ਜੋਸ਼ ਅਤੇ ਆਤਮ-ਗੌਰਵ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਦੀ ਰਾਹੀ ਤੇ ਚਲਣਾ ਕਦੇ ਵੀ ਆਸਾਨ ਨਹੀਂ ਹੁੰਦਾ, ਪਰ ਉਹੀ ਰਾਹ ਮਨੁੱਖ ਨੂੰ ਅਮਰਤਾ ਦਿੰਦਾ ਹੈ। ਉਨ੍ਹਾਂ ਦੇ ਆਤਮਿਕ ਬਚਨ "ਸ਼੍ਰੀ ਗੁਰੂ ਗ੍ਰੰਥ ਸਾਹਿਬ" ਵਿੱਚ ਦਰਜ ਹਨ, ਜੋ ਮਨੁੱਖ ਨੂੰ ਸ਼ਾਂਤੀ, ਸਹਿਨਸ਼ੀਲਤਾ ਅਤੇ ਆਤਮਕ ਸ਼ਕਤੀ ਦਾ ਸਬਕ ਦਿੰਦੇ ਹਨ। ਅੱਜ ਦਿੱਲੀ ਦੇ "ਗੁਰਦੁਆਰਾ ਸੀਸ ਗੰਜ ਸਾਹਿਬ" ਅਤੇ "ਗੁਰਦੁਆਰਾ ਰਕਾਬ ਗੰਜ ਸਾਹਿਬ" ਉਨ੍ਹਾਂ ਦੀ ਸ਼ਹੀਦੀ ਦੀ ਯਾਦ ਨੂੰ ਸੰਭਾਲ ਰਹੇ ਹਨ। ਗੁਰੂ ਤੇਗ ਬਹਾਦਰ ਜੀ ਸੱਚੇ ਅਰਥਾਂ ਵਿੱਚ "ਹਿੰਦ ਦੀ ਚਾਦਰ" ਸਨ - ਉਹ ਚਾਦਰ ਜਿਸ ਨੇ ਪੂਰੇ ਭਾਰਤ ਦੀ ਆਬਰੂ ਬਚਾਈ। ਉਨ੍ਹਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਯਾਦ ਦਿਲਾਉਂਦੀ ਹੈ ਕਿ ਧਰਮ ਤੇ ਇਨਸਾਨੀਅਤ ਦੀ ਰੱਖਿਆ ਲਈ ਆਪਣੀ ਜਾਨ ਦੇਣਾ ਵੀ ਸਭ ਤੋਂ ਉੱਚੀ ਸੇਵਾ ਹੈ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.