typing practicetypingstest.com

A calmer way to type faster

Punjabi PSSSB Practice 14

0 tests this session
typingstest.com
30seconds
0 wpm 100% acc 0 errors
tab + enter restart esc reset
left hand A Q Z S W X D E C F G R T V B space
next keyA
shiftenter
right hand H J Y U N M K I , L O . P ; / space
Hard practice

About this typing paragraph

ਮਾਲਕ ਅਤੇ ਮਜ਼ਦੂਰ ਦਾ ਸੰਬੰਧ ਬਹੁਤ ਪੁਰਾਣਾ ਹੈ।ਇੰਨਾ ਪੁਰਾਣਾ ਜਿੰਨਾ ਮਨੁੱਖੀ ਸਮਾਜ ਦੀ ਸਥਾਪਨਾ।ਇਸ ਸੰਬੰਧੀ ਕਹਾਣੀ ਦੇ ਦੋ ਉਘੇ ਪੱਖ ਹਨ। ਇਕ ਉਹ ਜਿਸ ਰਾਹੀਂ ਅਸੀਂ ਤਰੱਕੀ ਦੀ ਸੁੰਦਰ ਤਸਵੀਰ ਵੇਖਦੇ ਹਾਂ।ਮਾਲਕ, ਮਜ਼ਦੂਰ ਦੇ ਉਦਮ ਦੇ ਸਦਕੇ ਸਮਾਜ ਦੇ ਢਾਂਚੇ ਨੂੰ ਇਕ ਨਵਾਂ ਰੂਪ ਮਿਲਿਆ।ਮਨੁੱਖ ਦੇ ਕਦਮ ਉਨਤੀ ਵਧੇ, ਜਗ੍ਹਾ-ਜਗ੍ਹਾ ਕਾਰਖਾਨਿਆਂ ਦੇ ਘੁਗੂ ਵਜੇ, ਕਰੋੜਾਂ ਲੋਕਾਂ ਨੂੰ ਰੋਜ਼ੀ ਦੇ ਸਾਧਨ ਮਿਲੇ, ਖੇਤ ਕਾਰਖਾਨਿਆਂ ਵਿਚੋਂ ਮਨੁੱਖ ਦੇ ਨਿਰਬਾਰ ਅਤੇ ਸੁਖ ਆਰਾਮ ਲਈ ਹਰ ਤਰ੍ਹਾਂ ਦਾ ਉਤਪਾਦਨ ਮਿਲ ਗਿਆ। ਪਰ ਦੂਸਰਾ ਪੱਖ ਉਹ ਹੈ ਜਿਸ ਨੂੰ ਸੁਣ ਕੇ ਦਿਲ ਕੰਬ ਜਾਂਦਾ ਹੈ, ਮਜ਼ਦੂਰ ਦੇ ਦੁਖ, ਦਰਦ, ਤੜਪ, ਭੁੱਖ, ਬਿਮਾਰੀ ਅਤੇ ਮਜ਼ਬੂਰੀ ਦੀ ਕਹਾਣੀ।ਅੱਜ ਦੇ ਮਾਲਕ, ਮਜ਼ਦੂਰ ਅਤੇ ਕਲ ਦੇ ਮਾਲਕ ਮਜ਼ਦੂਰ ਦੇ ਸੰਬੰਧ ਵਿਚ ਜ਼ਮੀਨ ਆਸਮਾਨ ਦਾ ਫਰਕ ਆਇਆ ਹੈ।ਪਛਮੀ ਦੇਸ਼ ਜਿਨ੍ਹਾਂ ਨੂੰ ਅਜੋਕੀ ਦਸਤਕਾਰੀ ਦਾ ਜਨਮ ਦਾਤਾ ਕਿਹਾ ਜਾ ਸਕਦਾ ਹੈ। ਕੁਝ ਸਾਲ ਪਹਿਲਾਂ ਉਥੇ ਵੀ ਮਜ਼ਦੂਰਾਂ ਦੀ ਜੋ ਦਰਦਨਾਕ ਹਾਲਤ ਸੀ ਉਸ ਨੂੰ ਇਤਿਹਾਸ ਦੇ ਪੰਨਿਆਂ ਤੋਂ ਹਟਾਇਆ ਨਹੀਂ ਜਾ ਸਕਦਾ।ਸਾਡੇ ਦੇਸ਼ ਵਿਚ ਵੀ ਮਜ਼ਦੂਰ ਦੀ ਕਹਾਣੀ ਦੁਖ ਦੀ ਕਹਾਣੀ ਰਹੀ ਹੈ।ਕੋਈ ਸਮਾਂ ਸੀ ਜਦ ਕਿਰਤੀਆਂ ਨੂੰ ਗੂਲਾਮ ਅਤੇ ਦਾਸ ਸਮਝ ਕੇ ਉਨ੍ਹਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ। ਵਿਚਾਰੇ ਕਿਰਤੀ ਸਾਰੀ ਉਮਰ ਮਾਲਕਾਂ ਦੀਆਂ ਤਜੌਰੀਆਂ ਭਰਦੇ ਗਰੀਬੀ, ਭੁੱਖ ਅਤੇ ਜ਼ੁਲਮ ਦੇ ਸਤਾਏ ਦਮ ਤੋੜ ਜਾਂਦੇ ਸਨ।ਸਮੇਂ ਨੇ ਪਾਸਾ ਪਲਟਿਆ।ਦੇਸ਼ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ। ਸਮਾਜਵਾਦ ਵਲ ਵਧਦੇ ਹੋਏ ਇਹ ਮਹਿਸੂਸ ਕੀਤਾ ਕਿਆ ਕਿ ਇਕ ਖੁਸ਼ਹਾਲ ਸਮਾਜ ਦੀ ਰਚਨਾ ਖੁਸ਼ਹਾਲ ਮਜ਼ਦੂਰ ਤੋਂ ਬਗੈਰ ਅਸੰਭਵ ਹੈ।ਇਸ ਨਿਸ਼ਾਨੇ ਵਲ ਵਧਦੇ ਹੋਏ ਕਿਰਤੀਆਂ ਦੀ ਭਲਾਈ ਲਈ ਕਦਮ ਚੁਕੇ ਗਏ।ਆਜ਼ਾਦੀ ਦੇ ਇਹਨਾਂ ਸਾਲਾਂ ਵਿਚ ਇਹ ਸੰਬੰਧ ਹਰ ਪੱਖੋਂ ਸੁਧਰੇ। ਮਾਲਕ ਮਜ਼ਦੂਰ ਇਕ ਦੂਜੇ ਦੇ ਕਾਫੀ ਨੇੜੇ ਆਏ।ਆਜ਼ਾਦੀ ਦੇ ਇਹਨਾਂ ਸਾਲਾਂ ਵਿਚ ਇਹ ਸੰਬੰਧ ਹਰ ਪੱਖੋਂ ਸੁਧਰੇ।ਮਾਲਕ ਮਜ਼ਦੂਰ ਇਕ ਦੂਜੇ ਦੇ ਕਾਫੀ ਨੇੜੇ ਆਏ। ਪਰ ਸਬੰਧਾਂ ਨੂੰ ਪੂਰਾ ਤਸੱਲੀਬਖਸ਼ ਨਹੀਂ ਸੀ ਕਿਹਾ ਜਾ ਸਕਦਾ।ਕੁੱੜਤਣ ਦਾ ਬੀਜ ਕਦੇ-ਕਦੇ ਜ਼ਰੂਰ ਫੁਟਦਾ ਰਿਹਾ।ਕਦੇ-ਕਦੇ ਤਾਂ ਝਗੜੇ ਦੀ ਜੜ੍ਹ ਲਭਣਾ ਮੁਸ਼ਕਲ ਹੋ ਜਾਂਦਾ ਸੀ। ਮਾਲਕ ਆਪਣੀ ਜਗ੍ਹਾ ਸਚੇ ਅਤੇ ਮਜ਼ਦੂਰ ਆਪਣੀ ਜਗ੍ਹਾ ਸਚੇ।ਇਹਨਾਂ ਝਗੜਿਆਂ ਦਾ ਸਿੱਟਾ ਇਹ ਨਿਕਲਦਾ ਸੀ ਕਿ ਮਾਲਕ ਮਜ਼ਦੂਰ ਵਿਚ ਹਥੋ ਪਾਈ, ਜਾਨੀ ਨੁਕਸਾਨ, ਕਾਰਖਾਨਿਆਂ ਦਾ ਬੰਦ ਹੋਣਾ ਅਤੇ ਸਭ ਤੋਂ ਦੁਖਦਾਈ ਉਤਪਾਦਨ ਦਾ ਠੱਪ ਹੋਣਾ।ਇਸ ਦਾ ਭੈੜਾ ਅਸਰ ਕੇਵਲ ਮਾਲਕ ਮਜ਼ਦੂਰਾਂ ਤੇ ਹੀ ਨਹੀਂ ਸੀ ਪੈਂਦਾ ਸਗੋਂ ਇਸ ਨਾਲ ਸਾਰੇ ਦੇਸ਼ਵਾਸੀਆਂ ਨੂੰ ਨੁਕਸਾਨ ਪੁਜਦਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਇਤਿਹਾਸ ਵਿਚ ਇਕ ਇਨਕਲਾਬੀ ਮੋੜ ਆਇਆ।ਦੇਸ਼ ਦੇ ਲੋਕਾਂ ਨੂੰ ਨਵਾਂ ਜੀਵਨ ਦੇਣ ਲਈ ਅਤੇ ਦੇਸ਼ ਨੂੰ ਠੀਕ ਦਸ਼ਾ ਵਲ ਲਿਜਾਣ ਲਈ ਇਕ ਕ੍ਰਾਂਤੀਕਾਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

Browse all typing paragraphs →
01

Practice without noise

A clean workspace keeps the text, caret and feedback in one visual flow during every WPM test.

02

Shape every session

Switch between timed typing speed tests, word goals and curated passages. Add punctuation or numbers when ready.

03

Learn from the finish

Review speed, accuracy, consistency and your pace across the full test so the next session has a clear focus.