Practice without noise
A clean workspace keeps the text, caret and feedback in one visual flow during every WPM test.
A calmer way to type faster
ਵਿਸ਼ਵਾਸ ਮਨੁੱਖ ਦੀ ਸੁਭਾਵਿਕ ਰੁਚੀ ਹੈ। ਇਸ ਰੁਚੀ ਸਦਕਾ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ। ਵਿਸ਼ਵਾਸ ਦਾ ਅਰਥ ਹੈ ਕਿਸੇ ਦ੍ਰਿਸ਼ਟ ਜਾਂ ਅਦ੍ਰਿਸ਼ਟ ਵਸਤੂ ਵਿੱਚ ਯਕੀਨ ਜਾਂ ਭਰੋਸਾ। ਇਹ ਕਿਸੇ ਪ੍ਰਚਲਿਤ ਕਥਨ ਜਾਂ ਉਕਤੀ ਨੂੰ ਸੱਚ ਮੰਨਣ ਦੀ ਸਵੀਕ੍ਰਿਤੀ ਹੈ। ਇਹ ਸਵੀਕ੍ਰਿਤੀ ਬੌਧਿਕ ਹੋ ਸਕਦੀ ਹੈ, ਹਾਲਾਂਕਿ ਇਸ ਵਿੱਚ ਭਾਵਨਾਤਮਕ ਰੰਗ ਵੀ ਕਾਫ਼ੀ ਹੁੰਦਾ ਹੈ। ਵਿਸ਼ਵਾਸ ਦੀ ਪ੍ਰਮਾਣਿਕਤਾ ਕਥਨ ਦੀ ਅੰਦਰੂਨੀ ਜਾਂ ਵਾਸਤਵਿਕ ਸਚਾਈ 'ਤੇ ਨਿਰਭਰ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਹਾਲਤਾਂ ਅਤੇ ਮਨੁੱਖ ਦੀ ਮਨੋਸਥਿਤੀ 'ਤੇ ਟਿਕੀ ਹੁੰਦੀ ਹੈ। ਮਨੁੱਖ ਨੇ ਪ੍ਰਕਿਰਤੀ ਦੀਆਂ ਘਟਨਾਵਾਂ ਨੂੰ ਆਪਣੀ ਪ੍ਰਤੀਕਿਰਿਆ ਅਤੇ ਪ੍ਰਤੱਖਣ ਸ਼ਕਤੀ ਰਾਹੀਂ ਸਮਝਿਆ, ਜੋ ਲੋਕ-ਵਿਸ਼ਵਾਸਾਂ ਦਾ ਆਧਾਰ ਬਣਿਆ। ਜਦੋਂ ਕਿਸੇ ਘਟਨਾ ਦਾ ਸੰਬੰਧ ਕਿਸੇ ਹੋਰ ਘਟਨਾ ਨਾਲ ਜੁੜਿਆ, ਤਾਂ ਮਨੁੱਖ ਨੇ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਇੱਕ ਘਟਨਾ ਨੂੰ ਦੂਜੀ ਦਾ ਕਾਰਨ ਮੰਨ ਲਿਆ ਗਿਆ। ਪ੍ਰਕਿਰਤੀ ਨਾਲ ਅੰਤਰਕਿਰਿਆ ਨੇ ਇਹਨਾਂ ਵਿਸ਼ਵਾਸਾਂ ਨੂੰ ਜਨਮ ਦਿੱਤਾ, ਅਤੇ ਜਿਉਂ-ਜਿਉਂ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ, ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ। ਆਦਿਮ ਕਾਲ ਵਿੱਚ ਮਨੁੱਖ ਪ੍ਰਕਿਰਤੀ ਦੀਆਂ ਘਟਨਾਵਾਂ ਦੇ ਕਾਰਜ-ਕਾਰਨ ਸੰਬੰਧਾਂ ਨੂੰ ਤਾਰਕਿਕ ਢੰਗ ਨਾਲ ਸਮਝਣ ਵਿੱਚ ਅਸਮਰਥ ਸੀ। ਅਜਿਹੇ ਵਿੱਚ, ਆਪਣੀ ਹੋਂਦ ਨੂੰ ਅਨਿਸ਼ਚਿਤਤਾ ਅਤੇ ਖ਼ਤਰਿਆਂ ਤੋਂ ਬਚਾਉਣ ਲਈ, ਮਨੁੱਖ ਨੇ ਵਿਸ਼ਵਾਸਾਂ ਦਾ ਸਹਾਰਾ ਲਿਆ। ਇਹਨਾਂ ਵਿਸ਼ਵਾਸਾਂ ਨੇ ਮਨੁੱਖੀ ਜੀਵਨ, ਨਿੱਤ ਦੇ ਕਾਰਵਿਹਾਰ, ਅਤੇ ਪ੍ਰਕਿਰਤਿਕ ਵਰਤਾਰਿਆਂ ਦੀ ਵਿਆਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਕਾਲ-ਖੰਡ ਵਿੱਚ ਮਨੁੱਖ ਦਾ ਜੀਵਨ-ਵਿਹਾਰ ਉਸ ਸਮੇਂ ਦੇ ਪ੍ਰਚਲਿਤ ਵਿਸ਼ਵਾਸਾਂ ਰਾਹੀਂ ਨਿਰਧਾਰਤ ਹੁੰਦਾ ਰਿਹਾ। ਮਨੁੱਖ ਨੇ ਪੂਰਵ-ਕਾਲ ਦੇ ਅਨੁਭਵਾਂ ਅਤੇ ਵਿਸ਼ਵਾਸਾਂ ਦੀ ਮਦਦ ਨਾਲ ਨਵੇਂ ਵਿਸ਼ਵਾਸ ਸਿਰਜੇ। ਸਮੇਂ ਦੇ ਨਾਲ, ਵਿਸ਼ਵਾਸਾਂ ਦਾ ਜਾਲ ਮਨੁੱਖ ਦੀ ਸਮੁੱਚੀ ਹੋਂਦ ਨੂੰ ਘੇਰਨ ਲੱਗਾ। ਜਾਦੂ ਅਤੇ ਧਰਮ-ਚਿੰਤਨ ਨੇ ਪ੍ਰਕਿਰਤਿਕ ਅਤੇ ਮਨੁੱਖੀ ਜੀਵਨ ਦੀ ਵਿਆਖਿਆ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਵਿਸ਼ਵਾਸਾਂ ਦਾ ਘੇਰਾ ਹੋਰ ਵਿਸ਼ਾਲ ਹੋਇਆ।
Browse all typing paragraphs →A clean workspace keeps the text, caret and feedback in one visual flow during every WPM test.
Switch between timed typing speed tests, word goals and curated passages. Add punctuation or numbers when ready.
Review speed, accuracy, consistency and your pace across the full test so the next session has a clear focus.